ਲੋਕ ਇਤਿਹਾਸ ਦੇ ਇਸ ਐਪੀਸੋਡ ਵਿੱਚ, ਅਸੀਂ ਪਿਛਲੀ ਕੜੀ ਦੀ ਗੱਲ ਨੂੰ ਅੱਗੇ ਤੋਰਦੇ ਹੋਏ ਦੇਖਾਂਗੇ ਕਿ ਮਨੁੱਖ ਸ਼ਿਕਾਰੀ ਜੀਵਨ ਤੋਂ ਖੇਤੀਬਾੜੀ ਵੱਲ ਕਿਵੇਂ ਵਧਿਆ। ਅਸੀਂ 'ਫਰਟਾਈਲ ਕ੍ਰੇਸੈਂਟ' ਵਿੱਚ ਸ਼ੁਰੂਆਤੀ ਖੁਸ਼ਹਾਲ ਜੀਵਨ, ਲਗਭਗ 12,000 ਸਾਲ ਪਹਿਲਾਂ ਮੌਸਮੀ ਤਬਦੀਲੀ, ਅਤੇ ਇਸ ਜੀਵਨ ਢੰਗ ਲਈ ਆਏ ਸੰਕਟ ਦੀ ਗੱਲ ਕਰਾਂਗੇ। ਕਿਵੇਂ ਮਨੁੱਖਾਂ ਨੇ ਸੋਚ-ਸਮਝ ਕੇ ਬੀਜ ਬੀਜਣੇ ਅਤੇ ਜਾਨਵਰਾਂ (ਭੇਡਾਂ, ਬੱਕਰੀਆਂ) ਨੂੰ ਪਾਲਣਾ ਸ਼ੁਰੂ ਕੀਤਾ। ਇਹ ਖੇਤੀ ਕ੍ਰਾਂਤੀ ਸਿਰਫ਼ ਮੈਸੋਪੋਟੇਮੀਆ ਤੱਕ ਸੀਮਤ ਨਹੀਂ ਰਹੀ, ਸਗੋਂ ਚੀਨ (ਚੌਲ, ਬਾਜਰਾ), ਅਮਰੀਕਾ (ਮੱਕੀ, ਆਲੂ) ਅਤੇ ਨਿਊ ਗਿਨੀ ਵਰਗੇ ਖੇਤਰਾਂ ਵਿੱਚ ਵੀ ਸੁਤੰਤਰ ਤੌਰ 'ਤੇ ਵਿਕਸਿਤ ਹੋਈ। ਇਸ ਨਾਲ ਪੱਕੇ ਪਿੰਡ ਵਸੇ, ਆਬਾਦੀ ਵਧਣ ਲੱਗੀ। ਇਸ "ਨਿਓਲਿਥਿਕ ਇਨਕਲਾਬ" ਨੇ ਮਨੁੱਖੀ ਜੀਵਨ, ਸਮਾਜ ਅਤੇ ਵਾਤਾਵਰਨ ਨਾਲ ਸਾਡੇ ਰਿਸ਼ਤੇ ਨੂੰ ਬੁਨਿਆਦੀ ਤੌਰ 'ਤੇ ਕਿਵੇਂ ਬਦਲ ਦਿੱਤਾ, ਇਸਦੇ ਪ੍ਰਭਾਵਾਂ 'ਤੇ ਵਿਚਾਰ ਕਰਾਂਗੇ।
ਲੋਕ ਇਤਿਹਾਸ ਦੇ ਇਸ ਐਪੀਸੋਡ ਵਿੱਚ ਮਨੁੱਖੀ ਸਮਾਜ ਦੇ ਵਿਕਾਸ ਦੀ ਪੜਚੋਲ ਕਰਦਿਆਂ, ਅਸੀਂ ਇਸ ਪ੍ਰਚਲਿਤ ਧਾਰਨਾ ਨੂੰ ਪਰਖਾਂਗੇ ਕਿ ਮਨੁੱਖ ਕੁਦਰਤੀ ਤੌਰ 'ਤੇ ਲਾਲਚੀ ਅਤੇ ਹਿੰਸਕ ਹੈ। ਗੱਲ ਕਰਾਂਗੇ ਕਿ ਕਿਵੇਂ ਸ਼ੁਰੂਆਤੀ ਮਨੁੱਖਾਂ ਦਾ ਬਚਾਅ ਆਪਸੀ ਸਹਿਯੋਗ, ਸੰਦ ਬਣਾਉਣ ਦੀ ਸਮਰੱਥਾ ਅਤੇ ਸਮੂਹਾਂ ਵਿੱਚ ਰਹਿਣ 'ਤੇ ਨਿਰਭਰ ਸੀ, ਨਾ ਕਿ ਸਵਾਰਥ 'ਤੇ। ਅਸੀਂ ਹੋਮੋਸੇਪੀਅਨਜ਼ ਦੇ ਅਫ਼ਰੀਕਾ ਤੋਂ ਦੁਨੀਆ ਭਰ ਵਿੱਚ ਫੈਲਣ, ਵੱਖ-ਵੱਖ ਵਾਤਾਵਰਨਾਂ ਵਿੱਚ ਢਲਣ ਅਤੇ ਭਾਸ਼ਾਈ ਤੇ ਸੱਭਿਆਚਾਰਕ ਵਿਭਿੰਨਤਾ ਦੇ ਉਭਾਰ ਦੀ ਗੱਲ ਕਰਾਂਗੇ। ਸਮਝਾਂਗੇ ਕਿ ਮਨੁੱਖੀ ਸੁਭਾਅ ਸਥਿਰ ਨਹੀਂ ਸਗੋਂ ਹਾਲਾਤਾਂ ਅਨੁਸਾਰ ਢਲਦਾ ਹੈ, ਅਤੇ ਅੱਜ ਦੇ ਲਾਲਚ ਤੇ ਗੈਰ-ਬਰਾਬਰੀ ਵਰਗੇ ਗੁਣ ਬਾਅਦ ਵਿੱਚ ਖਾਸ ਸਮਾਜਿਕ-ਆਰਥਿਕ ਸਥਿਤੀਆਂ (ਜਿਵੇਂ ਖੇਤੀਬਾੜੀ) ਵਿੱਚ ਪੈਦਾ ਹੋਏ, ਜਿਨ੍ਹਾਂ ਦੀ ਚਰਚਾ ਅੱਗੇ ਕੀਤੀ ਜਾਵੇਗੀ।
ਅਸੀਂ ਸ਼ੁਰੂ ਕਰਦੇ ਹਾਂ ਬਿਲਕੁਲ ਮੁੱਢ ਤੋਂ, ਉਸ ਸਮੇਂ ਤੋਂ ਜਦੋਂ ਹਾਲੇ ਧਰਤੀ ਤੇ ਜੀਵਨ ਨਹੀਂ ਸੀ ਸ਼ੁਰੂ ਹੋਇਆ।
ਇਸ ਐਪੀਸੋਡ 'ਚ ਅਸੀਂ ਦੇਖਾਂਗੇ ਕਿ ਇਹੀ ਪ੍ਰਕ੍ਰਿਆ ਕਿਵੇਂ ਸ਼ੁਰੂ ਹੋਈ, ਕਿਵੇਂ ਪਹਿਲੇ ਜੀਵ ਨੇ ਇਸ ਧਰਤੀ ਤੇ ਸਾਹ ਲਿਆ, ਅਤੇ ਕਿਵੇਂ ਬਾਂਦਰ ਤੋਂ ਮਨੁੱਖ ਦਾ ਵਿਕਾਸ ਹੋਇਆ।
ਅਸੀਂ ਇਹ ਵੀ ਦੇਖਾਂਗੇ ਕਿ ਕਿਵੇਂ ਮਨੁੱਖੀ ਪ੍ਰਜਾਤੀ (Homo Sapiens), ਅਫ਼ਰੀਕਾ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ, ਸਾਰੀ ਧਰਤੀ ਉੱਤੇ ਫੈਲ ਗਈ।
Comment ਕਰਕੇ ਆਪਣੇ ਸੁਝਾਅ ਅਤੇ ਫੀਡਬੈਕ ਜ਼ਰੂਰ ਦਵੋ।
ਤੁਹਾਡਾ ਸਵਾਗਤ ਹੈ ਸਾਡੇ ਨਵੇਂ ਸ਼ੋਅ 'ਲੋਕ ਇਤਿਹਾਸ' ਵਿੱਚ।