ਕਦੇ ਧਰਤੀ ਦੇ ਨਾਲ਼ਾ ਬੰਨਿਆ ਦੇਖਿਆ ਤੁਸੀਂ?
ਪਰ ਸਾਨੂੰ ਸਵਾਲ ਬਿਲਕੁਲ ਇਸੇ ਬਾਰੇ ਆਇਆ!!
ਸੁਣੋ, ਤੇ ਕਰੋ ਮਿਣਤੀਆਂ ਧਰਤੀ ਦੇ ਲੱਕ ਦੀਆਂ!
ਸਹੀ-ਗ਼ਲਤ - ਇਹਦੇ ਮਾਇਨੇ ਬਦਲ ਸਕਦੇ ਹਨ, ਸਿਰਫ਼ ਇਸ ਗੱਲ ਨਾਲ ਕਿ ਤੁਸੀਂ ਇਸ ਬਾਰੇ ਕਿਸਨੂੰ ਪੁੱਛ ਰਹੇ ਹੋਂ।
ਜਿਵੇਂ ਇਹੀ ਗੱਲ ਲੈ ਲਓ, ਸੁਣਕੇ ਦੇਖੋ।
ਤੁਸੀਂ ਕਿਹੜੀ ਪਟੜੀ ਤੇ ਹੋਂ, ਸਿਰਫ਼ ਇਹਦੇ ਨਾਲ ਹੀ ਸਹੀ-ਗਲਤ ਪੁੱਠੇ ਪੈ ਸਕਦੇ ਹਨ।
Probability ਤੇ Ratio - ਇਹ Math ਦੇ Concept, ਕਿਵੇਂ ਸਾਡੀ Communities 'ਚ ਆਮ ਹੀ ਰੱਖੀ ਜਾਣ ਵਾਲੀ ਇੱਕ ਮਾੜੀ ਸੋਚ ਤੇ ਟਿੱਚਰ ਮਾਰ ਰਹੇ ਹਨ, ਤੇ ਕਿਵੇਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ - ਕਿ ਕੁਦਰਤ ਦੇ ਬਣਾਏ Balance ਨੂੰ ਤੋੜਨਾ, ਇਹੇ ਮਨੁੱਖ ਦੇ ਵੱਸ ਦੀ ਗੱਲ ਨਈਂ।
ਪਿਛਲੇ ਐਪੀਸੋਡ ਦੇ Concept ਤੇ ਇੱਕ ਫੀਡਬੈਕ ਆਇਆ, ਤੇ ਐਸਾ ਫੀਡਬੈਕ ਆਇਆ ਕਿ ਹੁਣ ਨਾਈ ਦੇ ਜਾਨੋਂ ਡਰ ਲੱਗ ਰਿਹਾ!
ਸੁਣ ਲਓ, ਤੁਸੀਂ ਵੀ ਲੈਕੇ ਦੇਖ ਲਓ ਪੰਗਾ!
ਜੇ ਕੋਈ ਕਹੇ,
ਕਿ ਉਹ ਹਰ ਗੱਲ ਝੂਠ ਬੋਲਦਾ, ਤਾਂ ਕੀ ਉਹ ਆਪਣੇ ਬਾਰੇ ਸੱਚ ਦੱਸ ਰਿਹਾ ਹੈ?
ਪਰ ਝੂਠੇ ਬੰਦੇ ਦੀ ਗੱਲ ਦਾ ਕਿਵੇਂ ਯਕੀਨ ਕਰ ਲਈਏ?
ਕੀ ਪਤਾ ਉਹ ਝੂਠ ਬੋਲ ਰਿਹਾ ਹੋਵੇ, ਕੀ ਉਹ ਹਮੇਸ਼ਾ ਝੂਠ ਬੋਲਦਾ ???
ਸੁਣੋ ਫਿਰ ਅੱਜ ਇੱਕ ਹੋਰ ਪੁੱਠੀ ਜਿਹੀ ਸਿਆਣੀ ਗੱਲ।
ਢੇਰੀ ਆਪਾਂ ਸਾਰਿਆਂ ਨੇ ਨਿੱਕੇ ਹੁੰਦੇ ਬਣਾਈ ਹੋਣੀ, ਢਾਹੀ ਹੋਣੀ।
ਚਾਹੇ ਰੇਤੇ ਦੀ, ਚਾਹੇ ਪੱਥਰਾਂ ਦੀ।
ਫ਼ਿਲਾਸਫ਼ਰਾਂ ਨੇ ਇਹ ਵਿਚਾਰੀ ਢੇਰੀ ਨੂੰ ਵੀ ਨਹੀਂ ਛੱਡਿਆ।
ਸੁਣੋ, ਦੱਸੋ। ਕੀ ਲੱਗਦਾ ਤੁਹਾਨੂੰ ਇਸ ਪੁੱਠੇ ਜਿਹੇ ਮਸਲੇ ਬਾਰੇ।
ਦੋਸਤੋ ਤੁਸੀਂ Hollywood ਦੀਆਂ ਫਿਲਮਾਂ 'ਚ ਆਮ ਹੀ ਦੇਖਿਆ ਹੋਣਾ ਕ ਹੀਰੋ Time Travel ਕਰਕੇ, Past 'ਚ ਜਾਕੇ, Villain ਨੂੰ ਮਾਰ ਦਿੰਦਾ ਯਾ ਕੋਈ ਹੋਰ ਵੱਡਾ ਮੋਰਚਾ ਮਾਰ ਆਉਂਦਾ।
ਪਰ ਇੱਥੇ Time Travel ਦਾ ਇੱਕ ਬਹੁਤ ਹੀ ਵੱਡਾ Paradox ਲੁਕਿਆ ਹੋਇਆ।
Comment ਕਰਕੇ ਆਪਣੀ ਰਾਏ ਜਰੂਰ ਦਿਓ ਇਸ ਬਾਰੇ।
ਦੋਸਤੋ ਤੁਸੀਂ ਕਦੇ ਸੁਣਿਆ Ship of Theseus ਬਾਰੇ?
ਜੇ ਨਹੀਂ ਤਾਂ ਇਹ episode ਜਰੂਰ ਸੁਣੋ!
ਅਤੇ comment ਕਰਕੇ ਆਪਣੀ ਰਾਏ ਵੀ ਜਰੂਰ ਦਵੋ।