ਸੁਣਦੇ ਹਾਂ ਅੱਜ Unicorn, Elf ਤੇ ਜਾਦੂਈ ਬਾਂਦਰਾਂ ਬਾਰੇ।
ਸਾਡੇ ਬਾਈ ਦੇ ਪਿੰਡ ਖੜ੍ਹੇ ਨੇ ਇਹੇ।
ਦੇਖਣ ਜਾਣਾ ਜੇ ਤਾਂ ਐਪੀਸੋਡ ਸੁਣਕੇ ਟਿਕਟਾਂ ਲੈ ਲਓ ਛੇਤੀ
ਜੇ ਤੁਹਾਡੀ ਵੀ ਪਾਣੀ ਦੀ ਸਮੱਸਿਆ ਆ ਰਹੀ ਆ, ਤਾਂ ਸਾਡਾ ਮਿੱਤਰ ਇੱਕ Super Secret Plan ਲੈਕੇ ਆਇਆ।
ਜਿਹਨੇ ਜਿਹਨੇ Special ਮੀਂਹ ਪਵਾਉਣਾ, ਉਹ ਛੇਤੀ ਛੇਤੀ ਸੁਨ ਲਵੇ ਤੇ ਲਾਭ ਲਵੇ।
ਸਾਡੇ ਮਿੱਤਰ ਨੂੰ ਕੱਲ੍ਹ ਕਿਸੇ ਨੇ UFO ਵਾਲੀ ਕੋਈ video ਭੇਜਤੀ Youtube ਤੇ।
ਹੁਣ ਉਹ ਕਹਿੰਦਾ ਕਿ ਮੈਂ ਵੀ ਗੇੜਾ ਲਾਉਣਾ, ਮੇਰੀ ਵੀ ticket ਕਰਾਓ!
ਹੈ ਜੇ ਕਿਸੇ ਦਾ ਸੰਪਰਕ, ਤਾਂ ਐਪੀਸੋਡ ਸੁਣਕੇ ਦੱਸ ਦਿਓ।
ਸਾਡੇ ਬਾਈ ਨੇ ਆਕੇ, Super Secret Information ਸਾਨੂੰ ਦੱਸ ਦਿੱਤੀ ਆ, ਤੇ ਭੇਤ ਸਾਰਾ ਹੁਣ ਗਿਆ ਵਾ ਖੁੱਲ੍ਹ!
ਇਹੀ ਕਹਾਂਗੇ ਮਿੱਤਰੋ! ਬਚ ਬਚ ਕੇ ਤੁਰੋ, ਬੋਚ ਬੋਚ ਕੇ ਧਰੋ ਪੈਰ 🦶 ਕਿਸੇ ਵੇਲੇ ਵੀ ਹੇਠਾਂ ਡਿੱਗ ਸਕਦੇ ਹੋਂ ... ਬੱਸ ਹੁਣ ਥੱਲੇ Disneyland ਆ ਜਾਂ ਨਰਕ - ਇਹਦਾ ਹਾਲੇ ਸਾਫ਼ ਸਾਫ਼ ਨਈਂ ਪਤਾ ਲੱਗ ਪਾ ਰਿਹਾ।
ਅਮਰੀਕਾ ਦੇ ਨੇਵਾਡਾ ਵਿੱਚ - Area 51 - ਸੱਭ ਤੋਂ Exclusive Real Estate Property।
ਸਾਡਾ ਮਿੱਤਰ, ਉੱਥੇ ਨਵੀਂ ਕੱਟੀ ਜਾ ਰਹੀ ਕਲੋਨੀ 'ਚ ਆਪਣਾ Flat book ਕਰਾ ਆਇਆ ਕੱਲ੍ਹ।
ਜੇ ਤੁਸੀਂ ਵੀ ਕਰਾਉਣਾ, ਤਾਂ ਛੇਤੀ ਛੇਤੀ ਸੁਣ ਲਓ।
ਕੀ ਤੁਸੀਂ ਜਾਣਦੇ ਹੋ ਕਿ 5G ਨਾਮਕ ਇੱਕ ਖ਼ਤਰਨਾਕ ਸ਼ਹਿ, ਤੁਹਾਡੇ ਆਲੇ-ਦਵਾਲੇ, ਉੱਤੇ-ਥੱਲੇ, ਅੰਦਰ-ਬਾਹਰ, ਚਾਰੇ ਪਾਸੇ ਘੁੰਮ ਫਿਰ ਰਹੀ ਹੈ?!
ਨਹੀਂ?!
ਜਾਣਨ ਲਈ ਸੁਣੋ! ਸਾਡਾ ਮਿੱਤਰ ਲੱਭ ਕੇ ਲਿਆਇਆ Latest Research - ਸਿੱਧਾ Youtube ਤੋਂ!
ਬਾਕੀ Panjab Boulevard ਦੇ Show - Boulevard Talks - ਵਿੱਚ ਇਸ ਮਾਮਲੇ ਤੇ, ਗੰਭੀਰਤਾ ਨਾਲ ਵੀ ਗੱਲ ਕੀਤੀ ਗਈ ਆ। ਸੋ ਜੇ ਸੱਚੀ ਤੁਸੀਂ ਸਾਡੇ ਮਿੱਤਰ ਆਲੇ ਡਰ ਪਾਲੇ ਹੋਏ ਨੇ, ਤਾਂ ਜਾਕੇ ਉਹ ਵੀ ਲਗਦੇ ਹੱਥ ਸੁਣ ਹੀ ਲਓ।
ਕੀ ਤੁਸੀਂ ਜਾਣਦੇ ਹੋਂ ਕਿ illuminati ਸਾਰੀ ਦੁਨੀਆ ਨੂੰ ਚਲਾ ਰਹੀ ਆ?!!
ਲੁੱਕ ਲੁੱਕ ਕੇ ਜੰਗਾਂ ਲਵਾ ਰਹੀ ਆ??
ਤੇ ਉੱਤੋਂ ਅਗਲੇ ਨੋਟਾਂ ਤੇ ਵੀ ਫ਼ੋਟੋ ਲਵਾਈ ਫਿਰਦੇ ਆ?!!
ਕੀ ਲੱਗਦਾ ਮਿੱਤਰੋ? ਕਿਵੇਂ ਬਚਿਆ ਜਾਵੇ ਇਹਨਾਂ ਤੋਂ?
Comment ਕਰਕੇ ਦੱਸੋ।
ਬਾਕੀ ਸਾਡੇ Boulevard Talks show ਦੇ ਵਿੱਚ ਅਸੀਂ ਇਸ ਤੇ ਲੰਬੀ ਤੇ serious ਗੱਲ ਵੀ ਕੀਤੀ ਆ, ਕੋਈ ਆੜੀ ਹਲੇ ਵੀ ਨਾ ਮੰਨਦਾ ਹੋਵੇ, ਤਾਂ ਉਹਨੂੰ ਉਹ ਸੁਣਾ ਦੋ 😂
ਕੀ Alien ਆਪਣੇ ਵਿੱਚ ਆਪਣੇ ਨਾਲ ਹੀ ਲੁੱਕ ਕੇ ਰਹਿ ਰਹੇ ਹਨ?
ਕੀ pyramid ਵੀ aliens ਦੇ ਬਣਾਏ ਹੋਏ ਨੇ?
ਤੇ ਕੀ ਆਪਾਂ ਨੂੰ ਇਹ ਸਭ modern technology, aliens ਨੇ ਆਕੇ ਦਿੱਤੀ ਆ?!
ਤੁਹਾਨੂੰ ਕੀ ਲੱਗਦਾ ਮਿੱਤਰੋ? ਹੈ ਇਸ ਗੱਲ ਚ ਕੋਈ ਸੱਚਾਈ?
ਜਾਂ ਤੁਹਾਨੂੰ ਲੱਗਦਾ ਕਿ ਇਸ ਮਾਮਲੇ ਤੇ ਹੋਰ ਜ਼ਿਆਦਾ ਗੱਲ ਕਰਨ ਦੀ ਲੋੜ ਆ?
Comment ਕਰਕੇ ਦੱਸੋ।