ਧੁੰਦ ਨਾਲ ਢੱਕੇ ਪੰਜਾਬੀ ਪਿੰਡ ਵਿੱਚ ਦੋ ਵੱਡੇ ਕਾਲੇ ਸ਼ਿਕਾਰੀ ਕੁੱਤੇ ਆਉਂਦੇ ਨੇ — ਚੁੱਪ, ਬੇਰਹਮ, ਤੇ ਇਨਸਾਫ ਨਾਲ ਭਰੇ ਹੋਏ। ਜਦੋਂ ਲਾਲਚ ਤੇ ਨਸ਼ਾ ਮਾਹੌਲ ਨੂ ਬਰਬਾਦ ਕਰ ਦਿੰਦੇ ਨੇ, ਓਹ ਬੇਗੁਨਾਹਾਂ ਪਿੱਛੇ ਨਹੀਂ ਦੌੜਦੇ — ਓਹ ਕਸੂਰਵਾਰਾਂ ਦਾ ਪਤਾ ਲਾਉਂਦੇ ਨੇ। ਚਾਰ ਲੋਕ — ਇੱਕ ਡਰੇਆ ਹੋਇਆ ਪਿੰਡਵਾਸੀ, ਇੱਕ ਜ਼ਖ਼ਮੀ ਕਿਸਾਨ, ਇੱਕ ਸ਼ੱਕੀ ਸ਼ਿਕਾਰੀ, ਤੇ ਇੱਕ ਗੁੰਡਾ — ਇਹ ਕਹਾਣੀ ਸੁਣਾਉਂਦੇ ਨੇ। ਇਨਸਾਫ ਦੇ ਸ਼ਿਕਾਰੀ ਜ਼ਿੰਦਗੀ ਤੇ ਕਹਾਣੀ ਦਾ ਮੇਲ ਹੈ ਤੇ ਸਵਾਲ ਖੜਾਂ ਹੁੰਦਾ ਹੈ — ਜਦੋਂ ਕਾਨੂੰਨ ਨਹੀਂ ਲਾਗੂ ਹੁੰਦਾ, ਤਾ ਇਨਸਾਫ ਕਿਸ ਤਰ੍ਹਾਂ ਪੇਸ਼ ਆਉਂਦਾ ਹੈ?