
ਆਰਾਮਦਾਇਕ ਥਾਂ 'ਤੇ ਬੈਠ ਜਾਓ ਜੀ। ਇਹ ਪੋਡਕਾਸਟ ਨੂੰ ਚਲਾ ਦਊ ਜੀ - ਅਤੇ ਫਿਰ ਆਪਣਾ ਫ਼ੋਨ ਇੱਕ ਪਾਸੇ ਰੱਖ ਦਿਓ। ਆਪਣੀਆਂ ਅੱਖਾਂ ਬੰਦ ਕਰ ਲਓ। ਧਿਆਨ ਨਾਲ ਸੁਣੋ। ਇਹ ਵਿਸਡਮ ਟਾਕ, ਜੋ ਇੰਡੋਨੇਸ਼ੀਆ ਵਿੱਚ ਰਿਕਾਰਡ ਹੋਇਆ, ਅਸਲ ਆਤਮਕ ਮੁੱਦੇ 'ਤੇ ਪਹੁੰਚਦਾ ਹੈ। ਇਹ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ! ਇਹ ਸਾਨੂੰ ਰੂਹਾਨੀ ਅਤੇ ਸੁਚੇਤ ਜ਼ਿੰਦਗੀ ਦੇ ਮੂਲ ਦੀ ਯਾਦ ਦਿਵਾਉਂਦੀ ਹੈ। ਇਨ੍ਹਾਂ ਵਿੱਚ ਸ਼ਾਂਤੀ, ਡੂੰਘੀ ਖੋਜ, ਸਵੈ ਪਹਿਚਾਣ ਅਤੇ ਆਤਮ-ਨਿਰੀਖਣ ਸ਼ਾਮਲ ਹਨ। ਇਸ ਨਾਲ ਆਪਣਾ ਆਤਮਿਕ ਇਲਾਜ, ਰਚਨਾਤਮਕਤਾ, ਚੰਗੇ ਗੁਣ ਅਤੇ ਜਨਤਾ ਦੀ ਲਹਿਰ ਦੇ ਉਲਟ ਤੁਰਨ ਦੀ ਹਿੰਮਤ ਪੈਦਾ ਹੁੰਦੀ ਹੈ। ਅਤੇ ਇਹ ਬੁਝਾਰਤ ਬੂਝਦੀ ਹੈ, ਕਿ ਲੰਬੇ ਸਮੇਂ ਦੀ ਸੰਤੁਸ਼ਟੀ ਅਤੇ ਖੁਸ਼ੀ ਆਪਣੇ ਅੰਦਰੂਨੀ ਆਤਮ ਗਿਆਨ ਤੋਂ ਮਿਲਦੀ ਹੈ, ਨਾ ਕਿ ਬਾਹਰੋਂ ਜਾਂ ਪਦਾਰਥਕ ਚੀਜ਼ਾਂ ਤੋਂ। ਗੁਰਬਾਣੀ ਦੀਆਂ ਪੰਕਤੀਆਂ “ਬਾਹਰ ਢੂੰਢਤ ਬਹੁਤ ਦੁੱਖ ਪਾਵਹਿ, ਘਰਿ ਅੰਮ੍ਰਿਤ ਘਟ ਮਾਹਿ ਜੀਉ” ਸਾਨੂੰ ਯਾਦ ਦਿਵਾਉਂਦੀਆਂ ਹਨ, ਕਿ ਮਾਨਸਿਕ ਗੁਲਾਮੀ ਤੋਂ ਮੁਕਤੀ ਦੀ ਪ੍ਰਕਿਰਿਆ ਦਾ ਇੱਕ ਹਿੱਸਾ ਬਚਪਨ ਦੇ ਉਨ੍ਹਾਂ ਪ੍ਰਭਾਵਾਂ ਨੂੰ ਦੂਰ ਕਰਨਾ ਹੈ, ਜਿਨ੍ਹਾਂ ਨੇ ਧਰਮ ਨੂੰ ਇੱਕ ਸਤਹੀ ਖੇਡ ਬਣਾ ਦਿੱਤਾ ਹੈ, ਜਿੱਥੇ ਦਿਖਾਵੇ ਅਤੇ ਰਸਮਾਂ ਨੇ ਅਹਿਮੀਅਤ ਹਾਸਲ ਕਰ ਲਈ ਹੈ, ਪਰਮੇਸਰ ਇੱਕ ਇੱਛਾ ਪੂਰੀ ਕਰਨ ਵਾਲੀ ਹਸਤੀ ਬਣਾ ਦਿੱਤੀ ਗਈ ਹੈ ਅਤੇ ਧਰਮ ਇੱਕ ਦੁਨਿਆਵੀ ਵਪਾਰ ਅਤੇ ਸਵਾਰਥ ਮਸਲੇ ਪੂਰੇ ਕਰਨ ਦਾ ਸਾਧਨ ਹੈ। ਪਰ ਜਦੋਂ ਅਸੀਂ ਸਰੀਰ ਨੂੰ ਛੱਡ ਜਾਣਾ ਹੈ, ਤਾਂ ਅੰਤ ਵਿੱਚ ਸਾਡੇ ਵਿੱਚੋਂ ਕੀ ਬਚਦਾ ਹੈ ਅਤੇ ਨਾਲ ਕੀ ਜਾਏਗਾ? ਇਸ ਇਹ ਸਾਰੇ ਫੋਕੇ ਕਰਮਾ ਵਿੱਚੋਂ ਕੁਝ ਵੀ ਨਹੀਂ ਨਾਲ ਜਾਣਾ। ਇਹ ਇੱਕ ਵਿਅਰਥ ਖੇਡ ਹੈ। ਜੋ ਅਸਲ ਵਿੱਚ ਬਚਦਾ ਹੈ ਅਤੇ ਸਾਡੇ ਨਾਲ ਜਾਊਗਾ, ਉਹ ਹੈ ਪ੍ਰੇਮ, ਚਾਨਣ ਅਤੇ ਗਿਆਨ ਦਾ ਅਸਲੀ ਤਿਕੋਣ। ਇਹ ਅਮਰਤਾ ਦਾ ਤਿਕੋਣ ਹੈ - ਅੰਮ੍ਰਿਤ। ਇਹ ਸਾਨੂੰ ਸੰਪੂਰਨ ਇਨਸਾਨ ਬਣਾਉਂਦਾ ਹੈ। ਏਕਤਾ ਦੇ ਪਿਆਰ ਕਰਨ ਵਾਲੇ ਇਨਸਾਨ।
Please sit down in a relaxed place. Start this podcast - and then put your phone down. Close your eyes. Listen attentively.
This WisdomTalk recorded in Indonesia gets to the heart of the matter. It can change your life! It reminds us of the basics of a spiritual and wise lifestyle. These include calmness, deep reflection and introspection. This gives rise to healing, creativity, virtues and the courage to swim against the tide. And the insight that long-term satisfaction and fulfillment come from one's own spiritual self-awareness and are not to be found on the outside or in material things. The words of wisdom “Baahar Dhoodhat Bahut Dukh Paaveh, Ghar Amrit Ghat Maahee Jeeo” remind us that part of the process of mental decolonization is to overcome the childhood imprints that have allowed religion to degenerate into a superficial game in which outward appearances and rituals have gained the upper hand, God is a wish machine and religion is a business. But what ultimately remains of us when we die? Nothing of all that. It is a wasted game. What truly remains is the authentic triad of love, light and wisdom. This is the triad of immortality - Amrit. It makes us complete beings. Loving beings of unity.
👉 You can find more wisdom and inspiration on our website: https://www.sikhi.eu
Copyright:
SikhiCouncil ◦ Rat der Sikhi
Sprecher Podcasts ◦ Speaker: Khushwant Singh
Editing: Gurlal Singh
Musikalische Komposition ◦ Musical Composition: Khushwant Singh
Göttliches Mysterium: Heile und werde Eins ◦ Divine Mystery Life: Heal and Become One
Inspiration from timeless wisdom ◦ Inspirationen aus zeitlosen Weisheiten (Gurbani):
ਸੋਰਠਿ ਮਹਲਾ ੧ ॥
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥
ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥
ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥
ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥
ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥
ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥
ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥
ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥
ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥
ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥ GGS, 598, M.1