
ਬ੍ਰਹਮੰਡ ਦੇ ਨਿਰਮਾਣ ਦੇ ਸ਼ੁਰੂਆਤੀ ਦੌਰ ਵਿੱਚ ਇਹ ਸਿਰਫ ਊਰਜਾ ਸੀ ਅਤੇਇਸ ਨੇ ਬਾਦ ਵਿੱਚ ਪਦਾਰਥ ਦਾ ਰੂਪ ਧਾਰਨ ਕੀਤਾ। ਵਿਗਿਆਨਕ ਰੂਪ ਵਿੱਚ ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਬ੍ਰਹਮੰਡ ਵਿੱਚ ਤਾਪਮਾਨ, ਘਣਤਾ ਅਤੇ ਮੈਟਰ-ਐਂਟੀਮੈਟਰ ਦੇ ਅਨੁਪਾਤ ਵਿੱਚ ਸੂਖਮ (ਕਵਾਂਟਮ) ਭਿੰਨਤਾ ਸੀ ਅਤੇ ਇਨ੍ਹਾਂ ਭਿੰਨਤਾਵਾਂ ਦਾ ਕੋਈ ਵਿਗਿਆਨਕ ਕਾਰਨ ਨਹੀਂ ਹੈ। ਇਹ ਪ੍ਰਸਥਿਤੀਆਂ ਹੀ ਪਦਾਰਥ ਦੇ ਨਿਰਮਾਣ ਲਈ ਜ਼ਿੰਮੇਵਾਰ ਹਨ ਅਤੇ ਵਿਗਿਆਨ ਇਸ ਗੱਲ ਨਾਲ ਸਹਿਮਤ ਹੈ ਕਿ ਅੱਜ ਅਸੀਂ ਆਪਣੇ ਚਾਰੇ ਪਾਸੇ ਜੋ ਵਿੰਭਨਤਾਵਾਂ ਵੇਖਦੇ ਹਾਂ, ਉਨ੍ਹਾਂ ਨੂੰ ਬਣਾਉਣ ਲਈ ਭਗਵਾਨ ਪਾਸਾ (ਚੌਪੜ) ਖੇਡ੍ਹਦੇ ਹਨ।
ਇਸ ਸੰਬੰਧ ਵਿੱਚ ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਉਨ੍ਹਾਂ ਦੀ ਨਿਮਨ (ਹੇਠਲੀ) ਪ੍ਰਕਿ੍ਰਤੀ ਅਸ਼ਟਾਂਗੀ (ਅੱਠ ਤਰ੍ਹਾਂ ਦੀ) ਹੈ। ਅੱਗ, ਪਿ੍ਰਥਵੀ, ਜਲ, ਵਾਯੂ ਅਤੇ ਆਕਾਸ਼ ਭੌਤਿਕ (ਪਦਾਰਥਕ) ਸੰਸਾਰ ਲਈ ਹਨ ਅਤੇ ਮਨ, ਬੁੱਧੀ ਤੇ ਹੰਕਾਰ ਜੀਵਾਂ ਲਈ ਹਨ (7.4)। ਅਗਨੀ ਦਾ ਅਰਥ ਉਸ ਊਰਜਾ ਤੋਂ ਹੈ ਜੋ ਆਦਿ ਕਾਲ ਤੋਂ ਮੌਜੂਦ ਹੈ। ਊਰਜਾ ਪਦਾਰਥ ਵਿੱਚ ਪ੍ਰਵਰਤਿਤ ਹੋਈ ਜਿਸ ਵਿੱਚ ਇਕ ਠੋਸ ਅਵਸਥਾ (ਪਿ੍ਰਥਵੀ) ਤਰਲ ਅਵਸਥਾ (ਜਲ) ਅਤੇ ਗੈਸ-ਅਵਸਥਾ (ਹਵਾ) ਹੈ। ਇਨ੍ਹਾਂ ਸਾਰਿਆ ਨੂੰ ਰੱਖਣ ਲਈ ਜਗ੍ਹਾ ਜਾਂ ਆਕਾਸ਼ ਦੀ ਲੋੜ ਸੀ।
ਜੀਵਾਂ ਦੇ ਮਾਮਲੇ ਵਿੱਚ, ਜੀਵਤ ਰਹਿਣ ਲਈ, ਉਨ੍ਹਾਂ ਵਿੱਚ ਇਕ ਭੇਦ ਕਰਨ ਵਾਲੀ ਪ੍ਰਣਾਲੀ ਦੀ ਲੋੜ ਹੰੁਦੀ ਹੈ। ਮਨ, ਸੋਚ ਦਾ ਬੁਨਿਆਦੀ ਪੱਧਰ ਹੈ (ਪ੍ਰਣਾਲੀ-1 ਤੇਜ਼ ਤੇ ਅੰਤਰ ਗਿਆਨ ਦੁਆਰਾ ਸਾਖਿਅਤ) ਅਤੇ ਬੁੱਧੀ ਉੱਚੇ ਪੱਧਰ ਦੀ ਸੋਚ ਹੈ (ਪ੍ਰਣਾਲੀ-2, ਧੀਮੀ ਅਤੇ ਚਿੰਤਨਸ਼ੀਲ)। ਅਹੰਕਾਰ, ਆਖਰੀ ਰੁਕਾਵਟ ਹੈ, ਜਿਸ ਨੂੰ ਸਾਨੂੰ ਪ੍ਰਮਾਤਮਾ ਦੀ ਉੱਚ ਪ੍ਰਕਿਰਤੀ ਤੱਕ ਪੁੱਜਣ ਲਈ ਪਾਰ ਕਰਨਾ ਹੈ। ਸ੍ਰੀ ਕਿ੍ਰਸ਼ਨ ਕਹਿੰਦੇ ਹਨ ਕਿ ਉਨ੍ਹਾਂ ਦੀ ਉੱਚ ਪ੍ਰਕਿਰਤੀ ਜੀਵਨ ਤੱਤ ਹੈ ਜੋ ਬ੍ਰਹਮੰਡ ਨੂੰ ਸਹਾਰਾ ਦਿੰਦੀ ਹੈ (7.5), ਜਿਵੇਂ ਇਕ ਅਦਿੱਖ ਸੂਤਰ ਮਣਕਿਆਂ ਨੂੰ ਬੰਨ੍ਹ ਕੇ ਰੱਖਦਾ ਹੈ (7.7)।
ਸ੍ਰੀ ਕਿ੍ਰਸ਼ਨ ਕਹਿੰਦੇ ਹਨ, ‘‘ਹਜ਼ਾਰਾਂ ਮਨੁੱਖਾਂ ਵਿਚੋਂ ਕੋਈ ਇੱਕ ਹੀ ਮੇਰੀ ਪ੍ਰਾਪਤੀਲਈ ਜਤਨ ਕਰਦਾ ਹੈ ਅਤੇ ਉਨ੍ਹਾਂ ਜਤਨ ਕਰਨ ਵਾਲੇ ਯੋਗੀਆਂ ਵਿਚੋਂ ਵੀ ਕੋਈ ਇੱਕ ਅੱਧਾ ਹੀ ਮੇਰੇ ਯਥਾਰਥ ਨੂੰ ਪਹੰੁਚਦਾ ਹੈ’’ (7.3)। ਇਸ ਦਾ ਅਰਥ ਇਹ ਹੈ ਕਿ ਹੰਕਾਰ ਦੀ ਰੁਕਾਵਟ ਨੂੰ ਪਾਰ ਕਰਨਾ ਇਕ ਔਖਾ ਕਾਰਜ ਹੈ, ਅਤੇ ਇਥੇ ਉਸੇ ਦਾ ਸੰਕੇਤ ਦਿੱਤਾ ਜਾਂਦਾ ਹੈ।
ਇਸ ਨੂੰ ਵੇਖਣ ਦਾ ਇਕ ਹੋਰ ਢੰਗ ਇਹ ਹੈ ਕਿ ਅਸੀਂ 13.8 ਅਰਬ ਸਾਲਾਂ ਦੀਕਰਮਗਤ ਉੱਨਤੀ ਦੀ ਯਾਤਰਾ ਦੌਰਾਨ ਜਾਣੇ-ਅਣਜਾਣੇ ਵਿੱਚ ਬਹੁਤ ਸਾਰੀ ਧੂੜ-ਮਿੱਟੀ ਇਕੱਠੀ ਕਰ ਲਈ। ਸਾਡਾ ਪਹਿਲਾ ਕਦਮ ਇਸ ਧੂੜ-ਮਿੱਟੀ ਦੇ ਬਾਰੇ ਵਿੱਚ ਜਾਗਰੂਕ ਹੋਣਾ ਹੈ ਜੋ ਹੰਕਾਰ ਦੇ ਰੂਪ ਵਿੱਚ ਪ੍ਰਗਟ ਹੰੁਦੀ ਹੈ, ਅਤੇ ਦੂਜਾ ਕਦਮ ਇਸ ਤੋਂ ਛੁਟਕਾਰਾ ਪਾਉਣਾ ਹੈ।