
ਮੰਸਾ ਮੂਸੀ ਸਲਤਨਤ ਮਾਲੀ ਦਾ ਸਭ ਤੋਂ ਮਸ਼ਹੂਰ ਤੇ ਨੇਕ ਹੁਕਮਰਾਨ ਸੀ। ਜਿਸ ਨੇ 1312 ਈ. ਤੋਂ 1337 ਈ. ਤੱਕ ਹਕੂਮਤ ਕੀਤੀ। ਉਸ ਦੇ ਦੌਰ ਚ ਮਾਲੀ ਦੀ ਸਲਤਨਤ ਆਪਣੇ ਸਿਖਰ ਤੇ ਪਹੁੰਚ ਗਈ ਸੀ। ਟਿੰਬਕਟੂ ਤੇ ਗਾਦ ਦੇ ਮਸ਼ਹੂਰ ਸ਼ਹਿਰ ਫ਼ਤਿਹ ਹੋਏ ਤੇ ਸਲਤਨਤ ਦੀਆਂ ਹੱਦਾਂ ਚੜ੍ਹਦੇ ਚ ਗਾਦ ਤੋਂ ਲਹਿੰਦੇ ਤੱਕ ਵੱਡਾ ਸਮੁੰਦਰ ਔਕਿਆਨੋਸ ਤੇ ਉਤਰ ਚ ਤਫ਼ਾਜ਼ਾ ਦਿਆਂ ਲੋਨ ਦੀਆਂ ਕਾਣਾਂ ਤੱਕ ਦੱਖਣ ਚ ਸਾਹਲੀ ਦੇ ਜੰਗਲਾਂ ਤੱਕ ਫੈਲ ਗਈਆਂ ਸਨ। ਮੰਸਾ ਨੂੰ ਸਭ ਤੋਂ ਵੱਧ ਸ਼ੋਹਰਤ ਉਸਦੇ ਹੱਜ ਦੇ ਸਫ਼ਰ ਤੋਂ ਮਿਲੀ ਜਿਹੜਾ ਉਸਨੇ 1324 ਈ. ਚ ਕੀਤਾ। ਇਹ ਸਫ਼ਰ ਏਨਾ ਸ਼ਾਨਦਾਰ ਸੀ ਕਿ ਉਸਦੀ ਵਜ੍ਹਾ ਤੋਂ ਮੰਸਾ ਮੋਸੀ ਦੀ ਸ਼ੋਹਰਤ ਨਾ ਸਿਰਫ਼ ਇਸਲਾਮੀ ਦੁਨੀਆ ਬਲਕਿ ਤਾਜਰਾਂ ਰਾਹੀਂ ਯੂਰਪ ਤੱਕ ਉਸਦਾ ਨਾਂ ਪਹੁੰਚ ਗਿਆ। ਇਸ ਸਫ਼ਰ ਚ ਮੰਸਾ ਮੋਸੀ ਨੇ ਏਨਾ ਵੱਧ ਸੋਨਾ ਖ਼ਰਚ ਕੀਤਾ ਕਿ ਮਿਸਰ ਚ ਕਈ ਵਰ੍ਹੇ ਸੋਨੇ ਦੀਆਂ ਕੀਮਤਾਂ ਡਿੱਗੀਆਂ ਰਹੀਆਂ। ਮੰਸਾ ਮੋਸੀ ਮੱਕੇ ਤੋਂ ਆਪਣੇ ਨਾਲ਼ ਇਕ ਇੰਦ ਲੱਸੀ ਮੁਅੱਮਾਰ ਅਬੂ ਇਸਹਾਕ ਇਬਰਾਹੀਮ ਅਲਸਾ ਹਿੱਲੀ ਨੂੰ ਲਿਆਇਆ, ਜਿਸ ਨੇ ਬਾਦਸ਼ਾਹ ਦੇ ਹੁਕਮ ਨਾਲ਼ ਗਾਦ ਤੇ ਟਿੰਬਕਟੂ ਚ ਪੱਕਿਆਂ ਇਟਾਂ ਦੀਆਂ ਦੋ ਮਸੀਤਾਂ ਉਸਾਰੀਆਂ ਤੇ ਟਿੰਬਕਟੂ ਚ ਇਕ ਮਹਿਲ ਬਣਾਈਆ। ਮਾਲੀ ਦੇ ਇਲਾਕੇ ਚ ਇਸ ਵੇਲੇ ਪੱਕਿਆਂ ਇਟਾਂ ਦਾ ਰਿਵਾਜ ਨਈਂ ਹੋਇਆ ਸੀ। ਮੰਸਾ ਮੋਸੀ ਦੇ ਵੇਲੇ ਪਹਿਲੀ ਵਾਰ ਮਾਲੀ ਦੇ ਸ਼ਬੰਧ ਬਾਹਰਲੇ ਮੁਲਕਾਂ ਨਾਲ਼ ਬਣੇ। ਮੰਸਾ ਮੋਸੀ ਦਰਵੇਸ਼ ਸਿਫ਼ਤ ਤੇ ਨੇਕ ਹੁਕਮਰਾਨ ਸੀ, ਉਸਦੇ ਅਦਲ ਤੇ ਇਨਸਾਫ਼ ਦੇ ਕਈ ਕਿੱਸੇ ਲਿਖੇ ਹੋਏ ਗਏ। ਮੰਸਾ ਦੇ ਮਗਰੋਂ ਮਾਲੀ ਦੀ ਸਲਤਨਤ ਦਾ ਪਤਨ ਸ਼ੁਰੂ ਹੋ ਗਿਆ। ਇਕ ਇਕ ਕਰ ਕੇ ਸਾਰੇ ਇਲਾਕੇ ਹੱਥ ਚੋਂ ਨਿਕਲ ਗਏ ਤੇ 1654 ਈ. ਚ ਸ਼ਹਿਰ ਗਾਦ ਦੇ ਸੁੰਘਾਈ ਹੁਕਮਰਾਨ ਨੇ ਮਾਲੀ ਦੀ ਸਲਤਨਤ ਦਾ ਖ਼ਾਤਮਾ ਕਰ ਦਿੱਤਾ। ਮਸ਼ਹੂਰ ਸਿਆਹ ਇਬਨ ਬਤੁਤਾ ਨੇ ਇਸੇ ਮੰਸਾ ਦੇ ਭਾਈ ਸੁਲੇਮਾਨ ਬਣ ਅਬੁ ਬਕਰ ਦੀ ਹਕੂਮਤ ਦੇ ਦੌਰਾਨ ਮਾਲੀ ਦੀ ਸਲਤਨਤ ਚ ਇਕ ਸਾਲ ਤੋਂ ਵੱਧ ਸਮੇ ਤੱਕ ਕੰਮ ਕੀਤਾ। ਇਬਨ ਬਤੁਤਾ ਨੇ ਟਿੰਬਕਟੂ ਦੀ ਸੈਰ ਵੀ ਕੀਤੀ ਤੇ ਇਲਾਕੇ ਦੀ ਖ਼ੁਸ਼ਹਾਲੀ ਤੇ ਅਮਨ ਦੀ ਤਾਰੀਫ਼ ਕੀਤੀ।