
ਮੌਸਮ ਵਿਗਿਆਨ ਵਿੱਚ ਸਮੁੰਦਰੀ ਝੱਖੜ (ਸਮੁੰਦਰੀ ਵਾਵਰੋਲ਼ਾ ਜਾਂ ਚੱਕਰਵਾਰ ਹਵਾ ਜਾਂ ਸਿਰਫ਼ ਝੱਖੜ) ਪਾਣੀ ਦਾ ਇੱਕ ਬੰਦ ਅਤੇ ਗੋਲ਼ ਚਾਲ ਵਾਲ਼ਾ ਇਲਾਕਾ ਹੁੰਦਾ ਹੈ ਜੋ ਧਰਤੀ ਦੇ ਗੇੜ ਵਾਲ਼ੀ ਦਿਸ਼ਾ ਵਿੱਚ ਹੀ ਘੁੰਮਦਾ ਹੈ।[1][2] ਆਮ ਤੌਰ ਉੱਤੇ ਇਹਨਾਂ ਵਿੱਚ ਉੱਤਰੀ ਅਰਧਗੋਲ਼ੇ 'ਚ ਘੜੀ ਦੇ ਰੁਖ਼ ਤੋਂ ਉਲਟ ਅਤੇ ਦੱਖਣੀ ਅਰਧਗੋਲ਼ੇ 'ਚ ਘੜੀ ਦੇ ਰੁਖ਼ ਨਾਲ਼ ਅੰਦਰ ਵੱਲ ਨੂੰ ਵਗਦੀਆਂ ਚੂੜੀਦਾਰ (ਕੁੰਡਲਦਾਰ) ਹਵਾਵਾਂ ਹੁੰਦੀਆਂ ਹਨ। ਵੱਡੇ ਪੱਧਰ ਦੇ ਬਹੁਤੇ ਵਾਵਰੋਲ਼ਿਆਂ ਦੇ ਕੇਂਦਰ ਵਿੱਚ ਹਵਾ-ਮੰਡਲੀ ਦਬਾਅ ਘੱਟ ਹੁੰਦਾ ਹੈ।[3][4] ਇਹ ਵੀ ਇੱਕ ਘੁੰਮਣ ਵਾਲਾ ਤੂਫ਼ਾਨ ਹੁੰਦਾ ਹੈ, ਪਰ ਜਿੱਥੇ ਤੂਫ਼ਾਨ ਦਾ ਘੇਰਾ 400 ਤੋਂ 1000 ਮੀਲ ਤਕ ਹੁੰਦਾ ਹੈ, ਉੱਥੇ ਚੱਕਰਵਾਤ ਸਿਰਫ਼ 30 ਤੋਂ 1600 ਮੀਟਰ ਦੇ ਘੇਰੇ ਦਾ ਹੋ ਸਕਦਾ ਹੈ।