
ਨਿਕੋਲਾ ਟੈਸਲਾ (10 ਜੁਲਾਈ 1856 – 7 ਜਨਵਰੀ 1943) ਇੱਕ ਸਰਬਿਆਈ ਅਮਰੀਕੀ ਖੋਜੀ, ਇਲੈਕਟ੍ਰੀਕਲ ਇੰਜੀਨੀਅਰ, ਮਕੈਨੀਕਲ ਇੰਜੀਨੀਅਰ ਅਤੇ ਭਵਿੱਖਵਾਦੀ ਸੀ। ਇਹ ਆਧੁਨਿਕ ਅਲਟਰਨੇਟਿੰਗ ਕਰੰਟ ਪਾਵਰ ਸਪਲਾਈ ਸਿਸਟਮ ਦੇ ਡਿਜ਼ਾਇਨ ਲਈ ਜਾਣਿਆ ਜਾਂਦਾ ਹੈ। ਉਸ ਨੇ ਮਹਾਨ ਵਿਗਿਆਨੀ ਥਾਮਸ ਐਡੀਸਨ ਨਾਲ ਵੀ ਕੰਮ ਕੀਤਾ। ਪਰ ਕੁੱਝ ਸਮੇਂ ਬਾਅਦ ਦੋਹਾਂ ਵਿਚਕਾਰ ਮਤਭੇਦ ਹੋਣ ਕਾਰਨ ਟੈਸਲਾ ਨੇ ਐਡੀਸਨ ਨਾਲ ਕੰਮ ਕਰਨਾ ਛੱਡ ਦਿੱਤਾ। ਇਸ ਮਤਭੇਦ ਦਾ ਇੱਕ ਕਾਰਨ ਇਹ ਸੀ ਕਿ ਐਡੀਸਨ, ਡਰੈਕਟ ਕਰੰਟ(ਡੀ.ਸੀ.) ਨੂੰ ਜਿਆਦਾ ਵਧੀਆ ਮੰੰਨਦਾ ਸੀ। ਜਦੋਂ ਕਿ ਟੈਸਲਾ,ਅਲਟਰਨੇਟਿੰਗ ਕਰੰਟ ਨੂੰ ਵਧੀਆ ਮੰਨਦਾ ਸੀ। ਟੈਸਲਾ ਦੇ ਸਨਮਾਨ ਵਿੱਚ ਚੁੁੰਬਕੀ ਪ੍ਰਵਾਹ ਘਣਤਾ(ਮੈਗਨੈਟਿਕ ਫਲੱਕਸ ਡੈਂਂਸਟੀ) ਦੀ ਐਸ.ਆਈ. ਇਕਾਈ ਟੈਸਲਾ ਰੱਖੀ ਗਈ ਹੈ।