
ਈਲਾਨ ਰੀਵ ਮਸਕ (ਜਨਮ: 28 ਜੂਨ, 1971) ਇੱਕ ਦੱਖਣੀ ਅਫਰੀਕਾ ਵਿੱਚ ਜਨਮਿਆ, ਅਮਰੀਕੀ ਕਾਰੋਬਾਰੀ, ਨਿਵੇਸ਼ਕ ਅਤੇ ਇੰਜੀਨੀਅਰ[6] ਅਤੇ ਸਮਾਜ-ਸੇਵੀ[7] ਹੈ। ਉਹ ਸਪੇਸਐਕਸ ਦਾ ਸੰਸਥਾਪਕ, ਸੀ..ਓ[8] ਅਤੇ ਮੁੱਖ ਡਿਜ਼ਾਇਨਰ ਹੈ। ਉਹ ਟੈੱਸਲਾ ਇਨਕੌਰਪੋਰੇਟ ਦੇ ਸਹਿ- ਸੰਸਥਾਪਕ, ਸੀ..ਓ ਅਤੇ ਉਤਪਾਦ ਆਰਕੀਟੈਕਟ ਅਤੇ ਅਤੇ ਨਿਊਰਾਲਿੰਕ ਦਾ ਸਹਿ-ਸੰਸਥਾਪਕ ਅਤੇ ਸੀ.ਈ.ਓ. ਹੈ। ਦਸੰਬਰ 2016 ਵਿੱਚ, ਉਹ ਫੋਰਬਜ਼ਦੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਦੀ ਸੂਚੀ ਵਿੱਚ 21 ਵੇਂ ਸਥਾਨ 'ਤੇ ਰਿਹਾ।[9] ਫਰਵਰੀ 2018 ਤੱਕ, ਉਸ ਕੋਲ $ 20.8 ਬਿਲੀਅਨ ਦੀ ਜਾਇਦਾਦ ਹੈ ਅਤੇ ਫੋਰਬਜ਼ ਦੁਆਰਾ ਦੁਨੀਆ ਦੇ 53 ਵੇਂ ਸਭ ਤੋਂ ਅਮੀਰ ਵਿਅਕਤੀ ਵਜੋਂ ਸੂਚੀਬੱਧ ਕੀਤਾ ਗਿਆ ਸੀ।[10] ਜਨਵਰੀ 2021 ਵਿੱਚ ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ।